ਪਿਛਲੇ ਕੁਝ ਸਾਲਾਂ ਦੀ ਪਰਿਵਾਰਿਕ ਕਾਨੂੰਨ ਪ੍ਰਣਾਲੀ ਵਿੱਚ ਸੁਧਾਰਾਂ ਦੇ ਬਾਵਜੂਦ, ਅਨੇਕਾਂ ਲੋਕਾਂ ਨੂੰ ਅਜੇ ਵੀ ਆਪਣੀਆਂ ਪਰਿਵਾਰਿਕ ਸਮੱਸਿਆਵਾਂ ਹੱਲ ਕਰਵਾਉਣ ਲਈ ਇਸ ਪ੍ਰਣਾਲੀ ਦੀ ਵਰਤੋਂ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਜਦੋਂ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਪਰਿਵਾਰਿਕ ਮੁੱਦਿਆਂ ਨਾਲ ਕਿਵੇਂ ਨਿਪਟਿਆ ਜਾਵੇ ਤਾਂ ਓਨਟੇਰੀਓ ਦਾ ਕਾਨੂੰਨ ਆਯੋਗ (LCO) ਨੇ ਪ੍ਰਣਾਲੀ ਦੇ “ਪ੍ਰਵੇਸ਼ ਪੁਆਇੰਟਸ” ਵਿੱਚ ਸੁਧਾਰ ਕਰਨ ਲਈ ਸ਼ਿਫਾਰਿਸ਼ਾਂ ਕੀਤੀਆਂ ਸਾਡੀ ਅੰਤਿਮ ਰਿਪੋਰਟ ਵਿਸਤ੍ਰਿਤ ਪ੍ਰਵੇਸ਼ ਪੁਆਇੰਟਸ ਅਤੇ ਸ਼ਮੂਲੀਅਤ ਦੁਆਰਾ ਪਰਿਵਾਰਿਕ ਨਿਆਂ ਲਈ ਪਹੁੰਚ ਵਧਾਉਣ ਵਿੱਚ, LCO ਨੂੰ ਉਹਨਾਂ ਲੋਕਾਂ ਦੀਆਂ ਸਲਾਹਾਂ ਦਾ ਲਾਭ ਮਿਲਿਆ ਜਿਹਨਾਂ ਨੇ ਪ੍ਰਣਾਲੀ ਦੀ ਵਰਤੋਂ ਕੀਤੀ ਅਤੇ ਉਹ ਲੋਕ ਜੋ ਪ੍ਰਣਾਲੀ ਵਿੱਚ ਕੰਮ ਕਰਦੇ ਹਨ, ਸਾਡੇ ਪ੍ਰੋਜੈਕਟ ਦੇ ਸਲਾਹਕਾਰ ਸਮੂਹ ਦੇ ਸਹਿਯੋਗੀ, ਸਾਡੇ ਅਨੇਕਾਂ ਸਲਾਹ ਸੰਬੰਧੀ ਪੇਪਰਾਂ ਦੀ ਫੀਡਬੈਕ ਅਤੇ ਅੰਤਰਿਮ ਰਿਪੋਰਟ ਅਤੇ ਹੋਰ ਉਹਨਾਂ ਸੰਗਠਨਾਂ ਅਤੇ ਅਕੈਡਮੀਆਂ ਦੀਆਂ ਰਿਪੋਰਟਾਂ ਜਿਹਨਾਂ ਨੇ ਪਰਿਵਾਰਿਕ ਕਾਨੂੰਨ ਪ੍ਰਣਾਲੀ ਤੇ ਚਰਚਾ ਕੀਤੀ ਸੀ ਅਤੇ ਇਸ ਵਿੱਚ ਸੁਧਾਰ ਕਰਨ ਲਈ ਸੁਝਾਅ ਦਿੱਤੇ ਸਨ।

ਅਸੀਂ ਪ੍ਰਣਾਲੀ ਵਿੱਚ ਵਿਸ਼ੇਸ਼ ਤੌਰ ਤੇ ਹੇਠਾਂ ਦਿੱਤੇ ਮੁੱਦਿਆਂ ਦਾ ਪਤਾ ਲਗਾਇਆ ਹੈ:

  • ਜਾਣਕਾਰੀ ਦੀ ਜ਼ਿਆਦਾ ਮਾਤਰਾ ਅਤੇ ਇਸਨੂੰ ਸਮਝਣ ਵਿੱਚ ਕਠਿਨਾਈ;
  • ਸਹਿਣਯੋਗ ਕਾਨੂੰਨੀ ਸੇਵਾਵਾਂ ਦੀ ਘਾਟ;
  • ਓਨਟੇਰੀਓ ਦੀ ਵੱਖ-ਵੱਖ ਆਬਾਦੀ ਨੂੰ ਧਿਆਨ ਵਿੱਚ ਰੱਖਣ ਦੀ ਲੋੜ; ਅਥੇ
  • ਪਰਿਵਾਰਿਕ ਕਾਨੂੰਨੀ ਸਮੱਸਿਆਵਾਂ ਅਤੇ ਹੋਰ ਪਰਿਵਾਰਿਕ ਸਮੱਸਿਆਵਾਂ ਵਿਚਕਾਰ ਸੰਬੰਧ। 

ਅਸੀਂ ਵਰਤਮਾਨ ਪ੍ਰਣਾਲੀ ਅਤੇ ਬੈਂਚਮਾਰਕਾਂ ਵਿਰੁੱਧ ਸਾਡੇ ਪ੍ਰਸਤਾਵਾਂ ਜਿਸਨੂੰ ਅਸੀਂ ਪਰਿਵਾਰਿਕ ਕਾਨੂੰਨ ਪ੍ਰਣਾਲੀ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਵੇਸ਼ ਪੁਆਇੰਟਸ ਮੰਨਦੇ ਹਾਂ ਦਾ ਮੁਲਾਂਕਣ ਕੀਤਾ :

  • ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਹੁੰਚਯੋਗ ਜਾਣਕਾਰੀ ਉਪਲਬਧ ਕਰਵਾਉਣ ਦਾ ਪ੍ਰਬੰਧ;
  • ਆੱਨ-ਲਾਈਨ ਜਾਣਕਾਰੀ ਲਈ ਇਕੱਲੇ ਕੇਂਦਰ ਦੀ ਸਥਾਪਨਾ;
  • ਪ੍ਰਿੰਟ ਜਾਣਕਾਰੀ ਦਾ ਪ੍ਰਬੰਧ ਉਹਨਾਂ ਲੋਕਾਂ ਲਈ ਉਪਲਬਧ ਹੋਵੇ ਜੋ ਇੰਟਰਨੈਟ ਨਹੀਂ ਵਰਤ ਸਕਦੇ;
  • ਉਹਨਾਂ ਲੋਕਾਂ ਦੀ ਸਹਾਇਤਾ ਲਈ ਜੋ ਇੱਕ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਪਹੁੰਚ ਕਰਨ, ਜਾਣਕਾਰੀ ਨੂੰ ਪੜ੍ਹਣ ਸਮਝਣ ਜਾਂ ਵਰਤਣ ਵਿੱਚ ਕਠਿਨਾਈ ਮਹਿਸੂਸ ਕਰ ਸਕਦੇ ਹਨ;
  • ਲੋਕਾਂ ਦੀਆਂ ਸਮੱਸਿਆਵਾਂ ਅਸਲ ਵਿੱਚ ਕਾਨੂੰਨੀ ਸਮੱਸਿਆਵਾਂ ਹਨ ਕਿ ਨਹੀਂ ਸਮੇਤ ਪਰਿਵਾਰਿਕ ਸਮੱਸਿਆਵਾਂ ਨਾਲ ਨਿਪਟਣ ਵਿੱਚ ਉਹਨਾਂ ਦੀ ਸ੍ਰੇਸ਼ਠ ਤਰੀਕਾ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਨਾ;
  • ਇੱਕ ਭਾਗ ਨੂੰ ਦੂਜੇ ਭਾਗ ਨਾਲ ਸੇਵਾਵਾਂ ਦੀ ਨਕਲ ਕੇ ਬਿਨਾਂ ਸਹੀ ਢੰਗ ਨਾਲ ਜੋੜਣ ਲਈ ਯੋਜਨਾ ਬਣਾਉਣਾ ਅਤੇ ਲੋਕਾਂ ਦੁਆਰਾ ਆਪਣੀ ਕਹਾਣੀ ਵਾਰ-ਵਾਰ ਸੁਣਾਉਣ ਦੀ ਲੋੜ;ਵੱਖ-ਵੱਖ ਸਮੁਦਾਇਆਂ ਅਤੇ ਵਿਸ਼ੇਸ਼ਤਾਵਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ;
  • ਯੋਜਨਾ ਪ੍ਰਵਿਸ਼ਟੀ ਪੁਆਇੰਟਾਂ ਵਿੱਚ ਪ੍ਰਭਾਵਿਤ ਸਮੁਦਾਇਆਂ ਦੀ ਸਲਾਹ;
  • ਸੇਵਾਵਾਂ ਦੀ ਕਵਾਲਿਟੀ ਨਾ ਘਟਾਉਂਦੇ ਹੋਏ ਕਿਫਾਇਤੀ ਸੇਵਾਵਾਂ ਦਾ ਪ੍ਰਬੰਧ;
  • ਪਰਿਵਾਰਿਕ ਕਾਨੂੰਨੀ ਸਮੱਸਿਆਵਾਂ ਅਤੇ ਹੋਰ ਸੰਬੰਧਿਤ ਸਮੱਸਿਆਵਾਂ ਪ੍ਰਤੀ ਸਮੁੱਚੇ ਢੰਗ ਨਾਲ ਵਿਹਾਰ ਕਰਨਾ; ਅਤੇ
  • ਇੱਕ ਮਾਡਲ ਤਿਆਰ ਕਰਨਾ ਜੋ ਲੰਬੇ ਸਮੇਂ ਤੱਕ ਬਣਿਆ ਰਹੇ। 

ਹਾਲਾਂਕਿ ਵਿਸ਼ੇਸ਼ ਸਮੂਹਾਂ ਲਈ ਜਾਣਕਾਰੀ ਦੇ ਕਈ ਉਪਯੋਗੀ ਸਰੋਤ ਹਨ ਜਿਵੇਂ ਕਿ ਸੱਭਿਆਚਾਰਕ ਸਮੁਦਾਇ ਜਾਂ ਉਹ ਔਰਤਾਂ ਜਿਹਨਾਂ ਨੇ ਘਰੇਲੂ ਹਿੰਸਾ, ਮੁੱਕ ਮਿਲਾ ਕੇ ਪਰਿਵਾਰਿਕ ਕਾਨੂੰਨ ਪ੍ਰਣਾਲੀ ਬਾਰੇ ਜਾਣਕਾਰੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਤੇ ਮੁੱਖ ਤੌਰ ਤੇ ਆੱਨ-ਲਾਈਨ ਤੇ ਜ਼ਿਆਦਾ ਵਧ ਰਹੀ ਹੈ। ਕੁਝ ਜਾਣਕਾਰੀ ਛਪੀ ਹੋਈ ਹੈ ਅਤੇ ਵਿਅਕਤੀ ਰੂਪ ਵਿੱਚ ਹੈ। ਜਾਣਕਾਰੀ ਖੋਜਣ ਲਈ ਇੰਟਰਨੈਟ ਇੱਕ ਉਪਯੋਗੀ ਚੀਜ਼ ਹੋ ਸਕਦੀ ਹੈ, ਪਰੰਤੂ ਇੰਟਰਨੈਟ ਨਾ ਵਰਤਣ ਵਾਲੇ ਲੋਕਾਂ ਜਾਂ ਉਹ ਜਿਹਨਾਂ ਵਿੱਚ ਕੰਪਿਊਟਰ ਕੌਸ਼ਲਾਂ ਦੀ ਕਮੀ ਹੁੰਦੀ ਹੈ, ਜੋ ਦੂਰ ਦੇ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਜਿਹਨਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਹਾਂ ਫਰੈਂਚ ਨਹੀਂ ਹੈ ਅਤੇ ਘੱਟ ਸਾਖਰਤਾ ਕੌਸ਼ਲਾਂ ਜਾਂ ਗਿਆਨ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਲਈ, ਇਹ ਉਪਯੋਗੀ ਨਹੀਂ ਹੈ। ਅਜਿਹੀਆਂ ਮੁਸ਼ਕਿਲਾਂ ਟੈਲੀਫੋਨ-ਆਧਾਰਿਤ ਜਾਣਕਾਰੀ ਸੰਬੰਧੀ ਸੇਵਾਵਾਂ ਵਿੱਚ ਵੀ ਆਉਂਦੀਆਂ ਹਨ। ਅਸੀਂ ਸੁਝਾਅ ਦਿੰਦੇ ਹਾਂ ਕਿ ਇੱਕ ਸੈਂਟਰਲ ਹੱਬ ਦੁਆਰਾ ਦਿੱਤੀ ਗਈ ਜਾਣਕਾਰੀ ਅਤੇ ਉਹ ਵਿਚਾਰ ਜੋ ਲੋਕਾਂ ਦੇ ਕੁਝ ਸਮੂਹਾਂ ਦੁਆਰਾ ਸਮੱਸਿਆਵਾਂ ਲਈ ਦਿੱਤਾ ਗਿਆ ਹੋਵੇ ਜੋ ਸ਼ਾਇਦ ਨਿਰਧਾਰਿਤ ਕਰਨ ਵਾਲੇ ਉਦੇਸ਼ ਨਾਲ ਇੰਟਰਨੈਟ ਦੁਆਰਾ ਜਾਣਕਾਰੀ ਵਰਤਣ ਲਈ ਹੋਵੇ ਜਦੋਂ ਪਰਿਵਾਰਿਕ ਕਾਨੂੰਨ ਪ੍ਰਣਾਲੀ ਬਾਰੇ ਸਮਝਣ ਲਈ ਵਿਅਕਤੀ ਰੂਪ ਵਿੱਚ ਸਹਾਇਤਾ ਦੀ ਲੋੜ ਹੋਵੇ।

ਜਾਣਕਾਰੀ ਪਰਿਵਾਰਿਕ ਕਾਨੂੰਨ ਜਾਣਕਾਰੀ ਕੇਂਦਰਾਂ  (FLICs) ਅਤੇ ਜਰੂਰੀ ਜਾਣਕਾਰੀ ਪ੍ਰੋਗਰਾਮ ਦੁਆਰਾ ਵਿਅਕਤੀ ਰੂਪ ਵਿੱਚ ਵੀ ਦਿੱਤੀ ਜਾਂਦੀ ਹੈ। FLICs ਆਮ ਤੌਰ ਤੇ ਕੋਰਟਹਾਊਸਿਸ ਵਿੱਚ ਸਥਿਤ ਹਨ ਅਤੇ MIP ਅਦਾਲਤੀ ਪ੍ਰਣਾਲੀ ਦੁਆਰਾ ਦਿੱਤੀ ਜਾਂਦੀ ਹੈ। ਅਸੀਂ ਚਿੰਤਿਤ ਹਾਂ ਕਿ ਲੋਕਾਂ ਨੂੰ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਵੀ ਜਾਣਕਾਰੀ ਦੀ ਲੋੜ ਪੈਂਦੀ ਹੈ ਅਤੇ ਜੋ ਕੁਝ ਲੋਕ ਕੋਰਟਹਾਊਸਿਜ਼ ਵਿੱਚ ਜਾਣਕਾਰੀ ਵਰਤਣ ਲਈ ਨਹੀਂ ਕਰਨਾ ਚਾਹੁਣਗੇ। ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਜਾਣਕਾਰੀ ਅਦਾਲਤਾਂ ਦੀ ਜਗ੍ਹਾ ਸਾਈਟਾਂ ਤੇ ਉਪਲਬਧ ਹੋਣੀ ਚਾਹੀਦੀ ਹੈ ਅਤੇ ਜੋ ਸਮਝਣ ਵਿੱਚ ਸਹਾਇਤਾ ਕਰ ਸਕੇ, ਇਹ “ਭਰੋਸੇਮੰਦ ਮਾਧਿਅਮਾਂ” (ਜਿਵੇਂ ਕਿ ਸਮੁਦਾਇਕ ਕੇਂਦਰਾਂ ਤੇ ਕਾਰਜਕਰਤਾਵਾਂ) ਦੁਆਰਾ ਜਿਹਨਾਂ ਨੇ ਸਹੀ ਤਰੀਕੇ ਨਾਲ ਸਿਖਲਾਈ ਲਈ ਹੋਵੇ ਅਤੇ ਜੋ ਲੋੜ ਪੈਣ ਤੇ ਸਹਾਇਤਾ ਲਈ ਪਹੁੰਚ ਸਕਣ।

ਕਈ ਅਧਿਐਨਾਂ ਵਿੱਚ ਨੋਟ ਕੀਤਾ ਗਿਆ ਹੈ ਕਿ ਨਿੱਜੀ ਕਾਨੂੰਨੀ ਪ੍ਰਤੀਨਿਧ ਕੇਵਲ ਜ਼ਿਆਦਾ ਆਮਦਨ ਵਾਲੇ ਲੋਕਾਂ ਦੀ ਪਹੁੰਚ ਵਿੱਚ ਹੈ ਅਤੇ ਕਾਨੂੰਨੀ ਸਹਾਇਤਾ ਕੇਵਲ ਬਹੁਤ ਘੱਟ ਆਮਦਨ ਵਾਲੇ ਲੋਕਾਂ ਲਈ ਉਪਲਬਧ ਹੈ। ਇਸ ਲਈ, ਅਨੇਕਾਂ ਲੋਕ ਜਿਹਨਾਂ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ, ਉਹ ਇਸਦਾ ਖਰਚਾ ਸਹਿਣ ਨਹੀਂ ਕਰ ਸਕਦੇ। ਇਹ ਮਹੱਤਵਪੂਰਨ ਹੈ ਕਿ ਪੂਰਨ ਕਾਨੂੰਨੀ ਪ੍ਰਤੀਨਿਧ ਉਹਨਾਂ ਲੋਕਾਂ ਲਈ ਮਹੁੱਈਆ ਕਰਵਾਇਆ ਜਾਵੇ ਜੋ ਆਪਣੇ ਆਪ ਦਾ ਪ੍ਰਤੀਨਿਧ ਕਰਨ ਵਿੱਚ ਅਯੋਗ ਹਨ, ਕੇਵਲ ਅਨਿਯਮਿਤ ਸਹਾਇਤਾ ਨਾਲ ਹਨ। ਨਹੀਂ ਤਾਂ ਅਸੀਂ ਪੈਰਾਲੀਗਲ ਦੁਆਰਾ ਕੁਝ ਪ੍ਰਕਾਰ ਦੀਆਂ ਪਰਿਵਾਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲੈਣ, ਕਾਨੂੰਨ ਦੇ ਵਿਦਿਆਰਥੀਆਂ ਲਈ ਜ਼ਿਆਦਾ ਮੌਕੇ ਦੇਣ ਵਿੱਚ ਸਹਾਇਤਾ ਕਰਨ ਅਤੇ ਭਰੋਸੇਮੰਦ ਮਾਧਿਅਮਾਂ ਨੂੰ ਖਾਸ ਤਰੀਕੇ ਦੀ ਸਹਾਇਤਾ ਦੇਣ ਲਈ ਸਿਖਲਾਈ ਦੇਣ ਤੇ ਪੂਰਨ ਵਿਚਾਰ ਕਰਨ ਦਾ ਸੁਝਾਅ ਦਿੰਦੇ ਹਾਂ।

ਸਾਡੀਆਂ ਮੁੱਖ ਸਿਫਾਰਿਸ਼ਾਂ ਬਹੁ-ਅਨੁਸ਼ਾਸਤਮਿਕ, ਬਹੁ-ਕਾਰਜੀ ਜਾਂ ਵਿਸਤ੍ਰਿਤ ਕੇਂਦਰ ਜਾਂ ਨੈਟਵਰਕਾਂ ਦੇ ਵਿਕਾਸ ਨਾਲ ਸੰਬੰਧਿਤ ਹਨ। ਅਕਸਰ ਪਰਿਵਾਰਿਕ ਕਾਨੂੰਨ ਸੰਬੰਧੀ ਪੈਦਾ ਹੋਈਆਂ ਸਮੱਸਿਆਵਾਂ ਵਿਗੜ ਜਾਂਦੀਆਂ ਹਨ ਜਾਂ ਖਾਸ ਤੌਰ ਤੇ ਦੂਜੇ ਪ੍ਰਕਾਰ ਦੀਆਂ ਸਮੱਸਿਆਵਾਂ ਜਿਵੇਂ ਜ਼ਿਆਦਾ ਕਰਜ਼ੇ ਦਾ ਲੋਡ ਜਾਂ ਮਾਨਸਿਕ ਸਿਹਤ ਸੰਬੰਧੀ ਚੁਣੌਤੀਆਂ ਦੀ ਮੌਜੂਦਗੀ ਕਾਰਨ ਹੱਲ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਹਨ। ਅਸੀਂ ਅਜਿਹੇ ਸੈਂਟਰਾਂ ਦੀ ਸਲਾਹ ਦਿੰਦੇ ਹਾਂ ਜੋ ਪਰਿਵਾਰਿਕ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਕਾਨੂੰਨੀ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇ, ਜਾਂ ਅਜਿਹੇ ਨੈਟਵਰਕ ਦਾ ਵਿਕਾਸ ਜਿਸਦਾ ਸੰਬੰਧ ਹੋਰ ਪ੍ਰਕਾਰ ਦੀ ਸਹਾਇਤਾ ਨਾਲ ਪਰਿਵਾਰਿਕ ਕਾਨੂੰਨੀ ਸਹਾਇਤਾ ਨਾਲ ਹੁੰਦਾ ਹੈ, ਅਤੇ ਜੋ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਕਾਨੂੰਨੀ ਅਤੇ ਹੋਰ ਸਾਧਨਾਂ ਲਈ ਪਰਿਵਾਰ ਨੂੰ ਨਿਰਦੇਸ਼ ਦੇ ਸਕਣ।

ਅਸੀਂ ਸਿਫਾਰਿਸ਼ ਕਰਦੇ ਹਾਂ ਕਿ

  • ਮੁੱਖ ਪਰਿਵਾਰਿਕ ਹਿੱਸੇਦਾਰ ਇਹਨਾਂ ਵਿਸਤ੍ਰਿਤ ਕੇਂਦਰਾਂ ਅਤੇ ਨੈਟਵਰਕਾਂ ਲਈ ਇੱਕ ਯੋਜਨਾ ਬਣਾਉਣ, ਕਸੌਟੀ ਨੂੰ ਧਿਆਨ ਵਿੱਚ ਰੱਖਣ ਜੋ ਅਸੀਂ ਆਪਣੀ ਰਿਪੋਰਟ ਵਿੱਚ ਦੱਸਦੇ ਹਾਂ;
  • ਯੋਜਨਾ ਵਿੱਚ ਮੰਨਿਆ ਹੈ ਕਿ ਇਹਨਾਂ ਨੂੰ ਸਮੇਂ ਦੇ ਨਾਲ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ ਪਰੰਤੂ ਉਹਨਾਂ ਦੀ ਪ੍ਰਾਪਤੀ ਦੇ ਉਦੇਸ਼ਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ;
  • ਯੋਜਨਾ ਵਿੱਚ ਕੇਂਦਰਾਂ ਅਤੇ ਨੈਟਵਰਕਾਂ ਦੇ ਮੁਲਾਂਕਣ ਦੀ ਇੱਕ ਵਿਧੀ ਸ਼ਾਮਿਲ ਹੈ; ਅਤੇ
  • ਓਨਟੇਰੀਓ ਦੀ ਸਰਕਾਰ ਰਾਜ ਨੇ ਸਾਡੇ ਦੁਆਰਾ ਗਿਆਤ ਪ੍ਰਭਾਵਸ਼ਾਲੀ ਪ੍ਰਵੇਸ਼ ਪੁਆਇੰਟਸ ਦੇ ਬੈਂਚਮਾਰਕਾਂ ਦੀ ਵਰਤੋਂ ਕਰਦੇ ਹੋਏ ਦੋ ਖੇਤਰਾਂ ਲਈ ਦੋ ਪਾਇਲਟ ਪ੍ਰੋਜੈਕਟ ਦੀ ਰਚਨਾ ਨੂੰ ਸਰਲ ਬਣਾਇਆ ਹੈ।