ਪਿਛਲੇ ਕੁਝ ਸਾਲਾਂ ਦੀ ਪਰਿਵਾਰਿਕ ਕਾਨੂੰਨ ਪ੍ਰਣਾਲੀ ਵਿੱਚ ਸੁਧਾਰਾਂ ਦੇ ਬਾਵਜੂਦ, ਅਨੇਕਾਂ ਲੋਕਾਂ ਨੂੰ ਅਜੇ ਵੀ ਆਪਣੀਆਂ ਪਰਿਵਾਰਿਕ ਸਮੱਸਿਆਵਾਂ ਹੱਲ ਕਰਵਾਉਣ ਲਈ ਇਸ ਪ੍ਰਣਾਲੀ ਦੀ ਵਰਤੋਂ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਜਦੋਂ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਪਰਿਵਾਰਿਕ ਮੁੱਦਿਆਂ ਨਾਲ ਕਿਵੇਂ ਨਿਪਟਿਆ ਜਾਵੇ ਤਾਂ ਓਨਟੇਰੀਓ ਦਾ ਕਾਨੂੰਨ ਆਯੋਗ (LCO) ਨੇ ਪ੍ਰਣਾਲੀ ਦੇ “ਪ੍ਰਵੇਸ਼ ਪੁਆਇੰਟਸ” ਵਿੱਚ ਸੁਧਾਰ ਕਰਨ ਲਈ ਸ਼ਿਫਾਰਿਸ਼ਾਂ ਕੀਤੀਆਂ ਸਾਡੀ ਅੰਤਿਮ ਰਿਪੋਰਟ ਵਿਸਤ੍ਰਿਤ ਪ੍ਰਵੇਸ਼ ਪੁਆਇੰਟਸ ਅਤੇ ਸ਼ਮੂਲੀਅਤ ਦੁਆਰਾ ਪਰਿਵਾਰਿਕ ਨਿਆਂ ਲਈ ਪਹੁੰਚ ਵਧਾਉਣ ਵਿੱਚ, LCO ਨੂੰ ਉਹਨਾਂ ਲੋਕਾਂ ਦੀਆਂ ਸਲਾਹਾਂ ਦਾ ਲਾਭ ਮਿਲਿਆ ਜਿਹਨਾਂ ਨੇ ਪ੍ਰਣਾਲੀ ਦੀ ਵਰਤੋਂ ਕੀਤੀ ਅਤੇ ਉਹ ਲੋਕ ਜੋ ਪ੍ਰਣਾਲੀ ਵਿੱਚ ਕੰਮ ਕਰਦੇ ਹਨ, ਸਾਡੇ ਪ੍ਰੋਜੈਕਟ ਦੇ ਸਲਾਹਕਾਰ ਸਮੂਹ ਦੇ ਸਹਿਯੋਗੀ, ਸਾਡੇ ਅਨੇਕਾਂ ਸਲਾਹ ਸੰਬੰਧੀ ਪੇਪਰਾਂ ਦੀ ਫੀਡਬੈਕ ਅਤੇ ਅੰਤਰਿਮ ਰਿਪੋਰਟ ਅਤੇ ਹੋਰ ਉਹਨਾਂ ਸੰਗਠਨਾਂ ਅਤੇ ਅਕੈਡਮੀਆਂ ਦੀਆਂ ਰਿਪੋਰਟਾਂ ਜਿਹਨਾਂ ਨੇ ਪਰਿਵਾਰਿਕ ਕਾਨੂੰਨ ਪ੍ਰਣਾਲੀ ਤੇ ਚਰਚਾ ਕੀਤੀ ਸੀ ਅਤੇ ਇਸ ਵਿੱਚ ਸੁਧਾਰ ਕਰਨ ਲਈ ਸੁਝਾਅ ਦਿੱਤੇ ਸਨ।
ਅਸੀਂ ਪ੍ਰਣਾਲੀ ਵਿੱਚ ਵਿਸ਼ੇਸ਼ ਤੌਰ ਤੇ ਹੇਠਾਂ ਦਿੱਤੇ ਮੁੱਦਿਆਂ ਦਾ ਪਤਾ ਲਗਾਇਆ ਹੈ:
- ਜਾਣਕਾਰੀ ਦੀ ਜ਼ਿਆਦਾ ਮਾਤਰਾ ਅਤੇ ਇਸਨੂੰ ਸਮਝਣ ਵਿੱਚ ਕਠਿਨਾਈ;
- ਸਹਿਣਯੋਗ ਕਾਨੂੰਨੀ ਸੇਵਾਵਾਂ ਦੀ ਘਾਟ;
- ਓਨਟੇਰੀਓ ਦੀ ਵੱਖ-ਵੱਖ ਆਬਾਦੀ ਨੂੰ ਧਿਆਨ ਵਿੱਚ ਰੱਖਣ ਦੀ ਲੋੜ; ਅਥੇ
- ਪਰਿਵਾਰਿਕ ਕਾਨੂੰਨੀ ਸਮੱਸਿਆਵਾਂ ਅਤੇ ਹੋਰ ਪਰਿਵਾਰਿਕ ਸਮੱਸਿਆਵਾਂ ਵਿਚਕਾਰ ਸੰਬੰਧ।
ਅਸੀਂ ਵਰਤਮਾਨ ਪ੍ਰਣਾਲੀ ਅਤੇ ਬੈਂਚਮਾਰਕਾਂ ਵਿਰੁੱਧ ਸਾਡੇ ਪ੍ਰਸਤਾਵਾਂ ਜਿਸਨੂੰ ਅਸੀਂ ਪਰਿਵਾਰਿਕ ਕਾਨੂੰਨ ਪ੍ਰਣਾਲੀ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਵੇਸ਼ ਪੁਆਇੰਟਸ ਮੰਨਦੇ ਹਾਂ ਦਾ ਮੁਲਾਂਕਣ ਕੀਤਾ :
- ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਹੁੰਚਯੋਗ ਜਾਣਕਾਰੀ ਉਪਲਬਧ ਕਰਵਾਉਣ ਦਾ ਪ੍ਰਬੰਧ;
- ਆੱਨ-ਲਾਈਨ ਜਾਣਕਾਰੀ ਲਈ ਇਕੱਲੇ ਕੇਂਦਰ ਦੀ ਸਥਾਪਨਾ;
- ਪ੍ਰਿੰਟ ਜਾਣਕਾਰੀ ਦਾ ਪ੍ਰਬੰਧ ਉਹਨਾਂ ਲੋਕਾਂ ਲਈ ਉਪਲਬਧ ਹੋਵੇ ਜੋ ਇੰਟਰਨੈਟ ਨਹੀਂ ਵਰਤ ਸਕਦੇ;
- ਉਹਨਾਂ ਲੋਕਾਂ ਦੀ ਸਹਾਇਤਾ ਲਈ ਜੋ ਇੱਕ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਪਹੁੰਚ ਕਰਨ, ਜਾਣਕਾਰੀ ਨੂੰ ਪੜ੍ਹਣ ਸਮਝਣ ਜਾਂ ਵਰਤਣ ਵਿੱਚ ਕਠਿਨਾਈ ਮਹਿਸੂਸ ਕਰ ਸਕਦੇ ਹਨ;
- ਲੋਕਾਂ ਦੀਆਂ ਸਮੱਸਿਆਵਾਂ ਅਸਲ ਵਿੱਚ ਕਾਨੂੰਨੀ ਸਮੱਸਿਆਵਾਂ ਹਨ ਕਿ ਨਹੀਂ ਸਮੇਤ ਪਰਿਵਾਰਿਕ ਸਮੱਸਿਆਵਾਂ ਨਾਲ ਨਿਪਟਣ ਵਿੱਚ ਉਹਨਾਂ ਦੀ ਸ੍ਰੇਸ਼ਠ ਤਰੀਕਾ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਨਾ;
- ਇੱਕ ਭਾਗ ਨੂੰ ਦੂਜੇ ਭਾਗ ਨਾਲ ਸੇਵਾਵਾਂ ਦੀ ਨਕਲ ਕੇ ਬਿਨਾਂ ਸਹੀ ਢੰਗ ਨਾਲ ਜੋੜਣ ਲਈ ਯੋਜਨਾ ਬਣਾਉਣਾ ਅਤੇ ਲੋਕਾਂ ਦੁਆਰਾ ਆਪਣੀ ਕਹਾਣੀ ਵਾਰ-ਵਾਰ ਸੁਣਾਉਣ ਦੀ ਲੋੜ;ਵੱਖ-ਵੱਖ ਸਮੁਦਾਇਆਂ ਅਤੇ ਵਿਸ਼ੇਸ਼ਤਾਵਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ;
- ਯੋਜਨਾ ਪ੍ਰਵਿਸ਼ਟੀ ਪੁਆਇੰਟਾਂ ਵਿੱਚ ਪ੍ਰਭਾਵਿਤ ਸਮੁਦਾਇਆਂ ਦੀ ਸਲਾਹ;
- ਸੇਵਾਵਾਂ ਦੀ ਕਵਾਲਿਟੀ ਨਾ ਘਟਾਉਂਦੇ ਹੋਏ