ਜਦੋਂ ਇੱਕ ਵਿਅਕਤੀ ਸੁਤੰਤਰਤਾ ਨਾਲ ਇੱਕ ਲੁੜੀਂਦਾ ਫੈਸਲਾ ਕਰਨ ਦੇ ਕਾਬਲ ਨਹੀਂ ਹੁੰਦਾ, ਉਦਹਾਰਣ ਲਈ, ਬੀਮਾਰੀ ਜਾਂ ਅਪੰਗਤਾ ਕਰਕੇ, ਓਨਟਾਰਿਓ ਦਾ ਕਾਨੂੰਨ ਇੱਕ “ਸਬਸਟੀਟਯੂਟ”, ਆਮਤੌਰ ਕੇ ਪਰਿਵਾਰ ਦੇ ਕਿਸੇ ਸਦੱਸ ਨੂੰ ਉਸ ਵਿਅਕਤੀ ਵਲੋਂ ਉਹ ਫੈਸਲਾ ਕਰਨ ਲਈ ਨਿਯੁਕਤ ਕੀਤੇ ਜਾਣ ਦੀ ਇਜਾਜ਼ਤ ਦਿੰਦਾ ਹੈ। ਕਿਉਂਕਿ ਅਜਿਹਾ ਕਰਨਾ ਇੱਕ ਵਿਅਕਤੀ ਕੋਲੋਂ ਫੈਸਲਾ ਕਰਨ ਦਾ ਹੱਕ ਲੈ ਲੈਂਦਾ ਹੈ, ਇਹ ਚੁੱਕਣ ਲਈ ਇੱਕ ਗੰਭੀਰ ਕਦਮ ਹੈ।
ਕਾਨੂੰਨ ਬਾਰੇ ਮੂਲ ਤੱਥ
ਇੱਕ ਵਿਕਲਪਿਕ ਫੈਸਲਾ ਕਰਨ ਵਾਲੇ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਜਿਥੇ ਇੱਕ ਵਿਅਕਤੀ ਲੁੜੀਂਦੇ ਫੈਸਲੇ ਲਈ ਪ੍ਰਸੰਗਕ ਜਾਣਕਾਰੀ ਨਹੀਂ ਸਮਝਦਾ, ਜਾਂ ਫੈਸਲੇ ਦੇ ਨਤੀਜੀਆਂ ਨੂੰ ਸਮਝਣ ਦੇ ਕਾਬਲ ਨਹੀਂ ਹੁੰਦਾ।
ਵਿਕਲਪਿਕ ਫੈਸਲਾ ਕਰਨ ਵਾਲਿਆਂ ਨੂੰ ਇੰਨਾਂ ਬਾਰੇ ਫੈਸਲੇ ਕਰਨ ਲਈ ਨਿਯੁਕਤ ਕੀਤਾ ਜਾ ਸਕਦਾ ਹੈ:
• ਸਿਹਤ, ਦੰਦਾਂ ਸੰਬੰਧੀ ਅਤੇ ਇਲਾਜ ਸੰਬੰਧੀ ਦੂਸਰੀਆਂ ਕਿਸਮਾਂ ਦੇ ਫੈਸਲੇ;
• ਖੁਰਾਕ, ਸੁਰੱਖਿਆ, ਰਿਹਾਇਸ਼ੀ ਇੰਤਜਾਮ, ਕਪੜੇ, ਸਫਾਈ ਅਤੇ ਦੂਸਰੇ ਮਿਲਦੇ ਜੁਲਦੇ ਨਿਜੀ ਮਾਮਲੇ; ਅਤੇ
• ਸੰਪਤੀ ਸੰਬੰਧੀ ਅਤੇ ਮਾਲੀ ਫੈਸਲੇ, ਜਿਵੇਂ ਕਿ ਬੈਂਕਿੰਗ, ਨਿਵੇਸ਼, ਘਰ ਵੇਚਣਾ ਜਾਂ ਖਰੀਦਣਾ, ਅਤੇ ਦੂਸਰੇ ਮਿਲਦੇ ਜੁਲਦੇ ਮਾਮਲੇ।
ਵਿਕਲਪਿਕ ਫੈਸਲਾ ਕਰਨ ਵਾਲਿਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਨਿਯੁਕਤ ਕੀਤਾ ਜਾ ਸਕਦਾ ਹੈ।
• ਇੱਕ ਵਿਅਕਤੀ ਕਿਸੇ ਹੋਰ ਨੂੰ ਉਨ੍ਹਾਂ ਵਾਸਤੇ ਫੈਸਲੇ ਕਰਨ ਲਈ ਨਿਯੁਕਤ ਕਰਦੇ ਹੋਏ “ਪਾਵਰ ਆਫ ਅਟੌਰਨੀ” ਬਣਾ ਸਕਦਾ ਹੈ।
• ਅਦਾਲਤ ਜਾਂ ਸਰਕਾਰ ਫੈਸਲੇ ਕਰਨ ਲਈ ਇੱਕ “ਗਾਰਡੀਅਨ” (ਸਰਪ੍ਰਸਤ) ਨੂੰ ਨਿਯੁਕਤ ਕਰ ਸਕਦੀ ਹੈ।
• ਜੇ ਇਲਾਜ ਬਾਰੇ ਫੈਸਲਾ ਜਰੂਰੀ ਹੈ ਅਤੇ ਅਜਿਹਾ ਕਰਨ ਲਈ ਕੋਈ ਪਾਵਰ ਆਫ ਅਟੌਰਨੀ ਜਾਂ ਗਾਰਡੀਅਨ ਨਹੀਂ ਹੈ, ਤਾਂ ਪਰਿਵਾਰ ਦੇ ਇੱਕ ਸਦੱਸ ਨੂੰ ਆਪਣੇ ਆਪ ਹੀ ਅਜਿਹਾ ਕਰਨ ਵਾਸਤੇ ਨਿਯੁਕਤ ਕੀਤਾ ਜਾਏਗਾ।
ਵਡੇਰੀ ਉਮਰ ਦੇ ਵਿਅਕਤੀ, ਜਿੰਨਾਂ ਨੂੰ ਡਿਮੇਨਸ਼ੀਆ ਹੋ ਜਾਂਦਾ ਹੈ, ਮਾਨਸਿਕ ਸਿਹਤ ਜਾਂ ਵਿਕਾਸ ਸੰਬੰਧੀ ਅਪੰਗਤਾਵਾਂ ਵਾਲੇ ਵਿਅਕਤੀ, ਅਜਿਹੇ ਵਿਅਕਤੀ ਜਿੰਨਾ ਨੂੰ ਦਿਮਾਗੀ ਸੱਟ ਲਗੀ ਹੈ,ਅਤੇ ਉਹ ਜਿੰਨਾਂ ਨੂੰ ਗੰਭੀਰ ਬੀਮਾਰੀਆਂ ਹਨ ਦੀ ਸੁਤੰਤਰ ਤਰੀਕੇ ਨਾਲ ਫੈਸਲੇ ਨਾ ਕਰ ਸਕਣ, ਭਾਵੇਂ ਥੋੜੇ ਜਾਂ ਜਿਆਦਾ ਸਮੇਂ ਲਈ, ਅਤੇ ਇੰਨਾ ਕਾਨੂੰਨਾਂ ਦੁਆਰਾ ਪ੍ਰਭਾਵਿਤ ਹੋਣ ਦੀ ਜਿਆਦਾ ਸੰਭਾਵਨਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਕਿਸੇ ਪੜਾਅ ਤੇ ਇੰਨਾਂ ਕਾਨੂੰਨਾਂ ਦੁਆਰਾ ਪ੍ਰਭਾਵਿਤ ਹੋਣਗੇ, ਭਾਵੇਂ ਇਸ ਲਈ ਕਿਉਂਕਿ ਉਹ ਸੁਤੰਤਰ ਰੂਪ ਨਾਲ ਫੈਸਲੇ ਕਰਨ ਦੇ ਕਾਬਲ ਨਹੀਂ ਹਨ, ਜਾਂ ਕਿਉਂਕਿ ਉਹ ਪਰਿਵਾਰ ਦੇ ਕਿਸੇ ਅਜਿਹੇ ਸਦੱਸ ਜਾਂ ਦੋਸਤ ਦੀ ਸਹਾਇਤਾ ਕਰ ਰਹੇ ਹਨ ਜਿਹੜਾ ਸੁਤੰਤਰ ਰੂਪ ਨਾਲ ਫੈਸਲੇ ਨਹੀਂ ਕਰ ਸਕਦਾ।
ਚਿੰਤਾਵਾਂ ਵਿਅਕਤ ਕੀਤੀਆਂ ਗਈਆਂ ਕਿ ਇਹ ਕਾਨੂੰਨ ਉਸ ਤਰ੍ਹਾਂ ਕੰਮ ਨਹੀਂ ਕਰ ਰਹੇ ਜਿਵੇਂ ਇੰਨਾਂ ਨੂੰ ਕ